पंजाब

भाजपा हमेशा किसान-हितैषी थी और किसान-हितैषी रहेगी: अश्वनी शर्मा

भाजपा हमेशा किसान-हितैषी थी और किसान-हितैषी रहेगी: अश्वनी शर्मा

अश्वनी शर्मा ने संयुक्त किसान मोर्चा द्वारा आन्दोलन वापिस लेने का किया स्वागत

  

चंडीगढ़: 9 दिंसबर (  ), प्रधानमंत्री नरेंदर मोदी द्वारा कृषि कानूनों को वापिस लिए जाने के बाद कृषि कानूनों को रद्द किए जाने और एमएसपी पर कानून बनाए जाने समेत अन्य मांगों को लेकर आन्दोलन कर रहे संयुक्त किसान किसान मोर्चा के नेताओं ने केंद्र सरकार द्वारा भेजे गए प्रस्ताव पर अपनी सहमती जताते हुए अपना आन्दोलन वापिस लिए जाने के एलान का भारतीय जनता पार्टी पंजाब के प्रदेश अध्यक्ष अश्वनी शर्मा ने स्वागत किया है।

                अश्वनी शर्मा ने किसान मोर्चा के नेताओं की घोषणा का स्वागत करते हुए कहा कि प्रधानमंत्री नरेंदर मोदी के नेतृत्व वाली केंद्र की भाजपा सरकार हमेशा से ही किसानों के हित्त में कार्य करती आई है और करती रहेगी। सरकार और पार्टी ने आन्दोलन को लेकर बहुत संयम का परिचय दिया है। प्रधानमंत्री मोदी ने पाने संबोधन में भी कहा था कि यह कानून पवित्र भावना से किसानों की भलाई के लिए लाए गए थे, लेकिन कुछ किसान भाईयों को हम इन कानूनों को समझा नहीं पाए। इसलिए देश-हित्त में इन कानूनों को वापिस लिया जाता है। केंद्र सरकार ने जिस संवेदना व खुले मन के साथ किसानों की अन्य मांगों को स्वीकार किया है, भारतीय जनता पार्टी पंजाब मोदी सरकार का धन्यवाद तथा आभार प्रकट करती है। मोदी सरकार के इस निर्णय से पंजाब में अमन, शांति व भाईचारे को बल मिलेगा। जो देश-विरोधी व समाज विरोधी ताकतें पंजाब की शांति को भंग करना चाहती हैं, उनकी आज हार हुई है। भाजपा हमेशा किसान-हितैषी थी और किसान-हितैषी रहेगी।

ਭਾਜਪਾ ਹਮੇਸ਼ਾ ਕਿਸਾਨ-ਪੱਖੀ ਰਹੀ ਹੈ ਅਤੇ ਕਿਸਾਨ-ਪੱਖੀ ਰਹੇਗੀ: ਅਸ਼ਵਨੀ ਸ਼ਰਮਾ

 

ਅਸ਼ਵਨੀ ਸ਼ਰਮਾ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੰਦੋਲਨ ਵਾਪਸ ਲੈਣ ਦਾ ਕੀਤਾ ਸਵਾਗਤ

 

ਚੰਡੀਗੜ੍ਹ: 9 ਦਸੰਬਰ (   ), ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨ ਬਣਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਭੇਜੇ ਪ੍ਰਸਤਾਵ ‘ਤੇ ਆਪਣੀ ਸਹਿਮਤੀ ਜ਼ਾਹਰ ਕਰਦਿਆਂ ਆਪਣਾ ਅੰਦੋਲਨ ਵਾਪਸ ਲੈਣ ਦੇ ਐਲਾਨ ਦਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਿਘਾ ਸਵਾਗਤ ਕੀਤਾ ਹੈ।

                ਅਸ਼ਵਨੀ ਸ਼ਰਮਾ ਨੇ ਕਿਸਾਨ ਮੋਰਚਾ ਦੇ ਆਗੂਆਂ ਦੇ ਇਸ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਵਿੱਚ ਕੰਮ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ। ਸਰਕਾਰ ਅਤੇ ਪਾਰਟੀ ਨੇ ਅੰਦੋਲਨ ਵਿੱਚ ਬਹੁਤ ਸੰਜਮ ਦਿਖਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਪਵਿੱਤਰ ਭਾਵਨਾ ਨਾਲ ਲਿਆਂਦੇ ਗਏ ਸਨ, ਪਰ ਅਸੀਂ ਕੁਝ ਕਿਸਾਨ ਭਰਾਵਾਂ ਨੂੰ ਇਨ੍ਹਾਂ ਕਾਨੂੰਨਾਂ ਬਾਰੇ ਨਹੀਂ ਸਮਝਾ ਸਕੇ। ਇਸ ਲਈ ਦੇਸ਼ ਦੇ ਹਿੱਤ ਵਿੱਚ ਇਹ ਕਾਨੂੰਨ ਵਾਪਸ ਲੈ ਰਹੇ ਹਾਂ। ਕੇਂਦਰ ਸਰਕਾਰ ਨੇ ਜਿਸ ਹਮਦਰਦੀ ਅਤੇ ਖੁੱਲੇ ਮਨ ਨਾਲ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਪ੍ਰਵਾਨ ਕੀਤਾ ਹੈ, ਉਸ ਲਈ ਭਾਰਤੀ ਜਨਤਾ ਪਾਰਟੀ ਪੰਜਾਬ ਮੋਦੀ ਸਰਕਾਰ ਦਾ ਧੰਨਵਾਦ ਕਰਦੀ ਹੈ। ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਵਿੱਚ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਾ ਹੋਰ ਮਜ਼ਬੂਤ ਹੋਵੇਗਾ। ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤਾਕਤਾਂ ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਹਨ, ਅੱਜ ਹਾਰ ਗਈਆਂ ਹਨ। ਸ਼ਰਮਾ ਨੇ ਕਿਹਾ ਕੀ ਭਾਜਪਾ ਹਮੇਸ਼ਾ ਕਿਸਾਨ-ਪੱਖੀ ਰਹੀ ਹੈ ਅਤੇ ਕਿਸਾਨ-ਪੱਖੀ ਰਹੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!